
ਪੰਜਾਬ। ਪ੍ਰਕ੍ਰਿਤਿਕ ਅਤੇ ਸਮਾਜਿਕ ਵਾਤਾਵਰਣ ਪ੍ਰੇਮੀ ਵੀਰ ਪ੍ਰਤਾਪ ਰਾਣਾ ਨੇ ਅੱਜ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਜੀ ਨੂੰ ਮੁੱਖਮੰਤਰੀ ਬਣਨ ਤੋਂ ਪਹਿਲਾਂ ਆਪਣੇ ਚੁੱਟਕਲਿਆਂ ਅਤੇ ਰਾਜਨੀਤਿਕ ਰੈਲੀਆਂ ਵਿੱਚ ਵਿਰੋਧੀ ਪੱਖ ਦਾ ਮਜ਼ਾਕ ਕਰਨ ਵਾਲੇ ਭਾਸ਼ਣਾਂ ਨੂੰ ਯਾਦ ਕਰਾਉਂਦੇ ਹੋਏ ਮੁੱਖਮੰਤਰੀ ਨੂੰ ਰਾਜ ਧਰਮ ਨਿਭਾਉਣ ਦੀ ਨਸੀਹਤ ਦਿੱਤੀ।
ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਇਸ ਸਮੇਂ ਹਿਮਾਚਲ ਅਤੇ ਪੰਜਾਬ ਭਿਆਨਕ ਪ੍ਰਕ੍ਰਿਤਿਕ ਮੁਸੀਬਤ ਤੋਂ ਗੁਜ਼ਰ ਰਿਹਾ ਹੈ। 70 ਪ੍ਰਤੀਸ਼ਤ ਪੰਜਾਬ ਇਸ ਸਮੇਂ ਬਾੜ ਦੀ ਮਾਰ ਤੋਂ ਪ੍ਰਭਾਵਿਤ ਹੈ ਅਤੇ ਭਗਵੰਤ ਮਾਨ ਸਰਕਾਰ ਫੋਟੋ ਸ਼ੂਟ ਵਿੱਚ ਰੁੱਝੀ ਹੋਈ ਹੈ ਅਤੇ ਦਿੱਲੀ ਦੇ ਹੁਕਮਾਂ ਤੇ ਨਿਰਭਰ ਹਨ।
ਪੰਜਾਬ ਵਿੱਚ ਆਈ ਤਬਾਹੀ ਨੂੰ ਦੇਖਦੇ ਹੋਏ ਵੀਰ ਪ੍ਰਤਾਪ ਰਾਣਾ ਨੇ ਮੁੱਖਮੰਤਰੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬੀਆਂ ਦੇ ਹਿੱਤਾਂ ਨੂੰ ਦੇਖਦੇ ਹੋਏ ਜੇ ਕੋਈ ਮਦਦ ਨਹੀਂ ਕਰ ਸਕਦੇ ਤਾਂ ਕ੍ਰਿਪਾ ਕਰਕੇ ਜਲਦੀ ਹੀ ਮਾਈਨਿੰਗ ਪਾਲਿਸੀ ਨੂੰ ਬਦਲਣ ਤਾਂਕਿ ਜਿਨਾਂ ਲੋਕਾਂ ਦੇ ਘਰ ਤਬਾਹ ਹੋ ਗਏ ਹਨ, ਉਨ੍ਹਾਂ ਨੂੰ ਨਵੇਂ ਘਰ ਬਣਾਉਣ ਵਿੱਚ ਕੋਈ ਮੁਸ਼ਕਿਲ ਨਾ ਆਵੇ, ਕਿਉਂਕਿ ਮਾਈਨਿੰਗ ਵਿੱਚ ਸਰਕਾਰ ਦੇ ਸਾਰੇ ਦਾਅਵੇ ਫੇਲ ਹਨ ਅਤੇ ਪੰਜਾਬ ਵਿੱਚ ਰੇਤ ਅੱਜ ਵੀ ਅਮੀਰਾਂ ਦੀ ਖੇਡ ਹੈ। ਮੁੱਖਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਧਰਤੀ ਪੁੱਤਰ ਹੋਣ ਦੇ ਨਾਤੇ ਪੰਜਾਬ ਦੀ ਮਾਈਨਿੰਗ ਪਾਲਿਸੀ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰੋ ਤਾਦਿ ਪ੍ਰਕ੍ਰਿਤਿਕ ਮੁਸੀਬਤ ਤੋਂ ਗ੍ਰਸਤ ਪੰਜਾਬੀਆਂ ਦੇ ਜ਼ਖਮ ਭਰ ਸਕਨ, ਕਿਉਂਕਿ ਪੰਜਾਬ ਵਿੱਚ ਇਸ ਸਮੇਂ ਹਰ ਪਾਸੇ ਰੇਤ ਦਾ ਅੰਬਾਰ ਲੱਗਾ ਹੋਇਆ ਹੈ, ਇਸ ਲਈ ਘੱਟ ਤੋਂ ਘੱਟ ਪੰਜਾਬੀਆਂ ਨੂੰ ਮਾਈਨਿੰਗ ਵਿੱਚ ਰਾਹਤ ਦਿੱਤੀ ਜਾਵੇ ਅਤੇ ਪੰਜਾਬ ਦਾ ਧਰਤੀ ਪੁੱਤਰ ਹੋਣ ਦਾ ਫਰਜ਼ ਨਿਭਾਉ। ਭਗਵੰਤ ਮਾਨ ਜੀ, ਭਗਵਾਨ ਨੇ ਜੋ ਤੁਹਾਨੂੰ ਮੁੱਖਮੰਤਰੀ ਬਣਨ ਦਾ ਮੌਕਾ ਦਿੱਤਾ ਹੈ, ਇਸ ਦਾ ਲਾਭ ਉਠਾਓ, ਆਪਣੇ ਦਿੱਲੀ ਦੇ ਨੇਤਾਵਾਂ ਨੂੰ ਖੁਸ਼ ਕਰਨ ਦੀ ਬਜਾਏ ਪੰਜਾਬ ਨੂੰ ਬਚਾਓ।

